ਇੰਟਰਨੈਸ਼ਨਲ ਡੈਸਕ - ਸਾਲ 2019 ਵਿੱਚ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਸੀ ਅਤੇ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ। ਹੁਣ ਇੱਕ ਵਾਰ ਫਿਰ ਅਫ਼ਰੀਕਾ ਵਿੱਚ ਖ਼ਤਰਨਾਕ ਵਾਇਰਸ ਇਬੋਲਾ ਨੇ ਚਿੰਤਾ ਵਧਾ ਦਿੱਤੀ ਹੈ। ਅਫ਼ਰੀਕੀ ਦੇਸ਼ Democratic Republic of the Congo (ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ) ਵਿੱਚ ਇਬੋਲਾ ਵਾਇਰਸ ਦੇ ਦੁਰਲੱਭ ਬੁੰਡੀਬੁਗਿਓ (Bundibugyo) ਸਟ੍ਰੇਨ ਦੇ ਫੈਲਣ ਕਾਰਨ ਹਾਲਾਤ ਗੰਭੀਰ ਹੋ ਗਏ ਹਨ। ਇਸ ਖ਼ਤਰਨਾਕ ਬਿਮਾਰੀ ਕਾਰਨ ਹੁਣ ਤੱਕ ਘੱਟੋ-ਘੱਟ 87 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ World Health Organization (WHO) ਨੇ ਇਸਨੂੰ “ਪਬਲਿਕ ਹੈਲਥ ਐਮਰਜੈਂਸੀ ਆਫ਼ ਇੰਟਰਨੈਸ਼ਨਲ ਕਨਸਰਨ (PHEIC)”, ਅਰਥਾਤ ਵਿਸ਼ਵ ਪੱਧਰ ਦੀ ਜਨਤਕ ਸਿਹਤ ਐਮਰਜੈਂਸੀ, ਘੋਸ਼ਿਤ ਕਰ ਦਿੱਤਾ ਹੈ ਅਫ਼ਰੀਕਾ ਸੀਡੀਸੀ ਦੇ ਅਨੁਸਾਰ ਇਹ ਪ੍ਰਕੋਪ ਇਬੋਲਾ ਦੇ ਬੁੰਡੀਬੁਗਿਓ ਸਟ੍ਰੇਨ ਕਾਰਨ ਫੈਲ ਰਿਹਾ ਹੈ। ਇਬੋਲਾ ਦੇ ਹੋਰ ਆਮ ਸਟ੍ਰੇਨਾਂ ਦੇ ਉਲਟ, ਇਸ ਵਿਰਲੇ ਸਟ੍ਰੇਨ ਲਈ ਇਸ ਵੇਲੇ ਕੋਈ ਵੀ ਪ੍ਰਮਾਣਿਤ ਵੈਕਸੀਨ ਜਾਂ ਖ਼ਾਸ ਇਲਾਜ ਉਪਲਬਧ ਨਹੀਂ ਹੈ।
ਕਾਂਗੋ ਦੇ ਪੂਰਬੀ ਸੂਬੇ ਇਤੁਰੀ (Ituri) ਦੇ ਖਣਨ ਖੇਤਰਾਂ ਤੋਂ ਸ਼ੁਰੂ ਹੋਇਆ ਇਹ ਵਾਇਰਸ ਹੁਣ ਤੱਕ 336 ਤੋਂ ਵੱਧ ਸ਼ੱਕੀ ਮਾਮਲਿਆਂ ਤੱਕ ਪਹੁੰਚ ਚੁੱਕਾ ਹੈ। ਗੁਆਂਢੀ ਦੇਸ਼ Uganda ਵਿੱਚ ਵੀ ਇਸ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਾਂਗੋ ਤੋਂ ਆਏ ਇੱਕ ਸੰਕਰਮਿਤ ਵਿਅਕਤੀ ਦੀ ਮੌਤ ਹੋ ਗਈ। ਸਿਹਤ ਵਿਸ਼ੇਸ਼ਗਿਆਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਪ੍ਰਕੋਪ ਨੂੰ ਜਲਦੀ ਕਾਬੂ ਨਾ ਕੀਤਾ ਗਿਆ ਤਾਂ ਇਹ ਹੋਰ ਦੇਸ਼ਾਂ ਲਈ ਵੀ ਵੱਡਾ ਖ਼ਤਰਾ ਬਣ ਸਕਦਾ ਹੈ। ਇਲਾਕੇ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਦੀ ਹਿੰਸਾ ਕਾਰਨ ਸਿਹਤ ਕਰਮਚਾਰੀਆਂ ਨੂੰ ਮਰੀਜ਼ਾਂ ਦੀ ਸਕ੍ਰੀਨਿੰਗ ਅਤੇ ਕਾਂਟੈਕਟ ਟ੍ਰੇਸਿੰਗ ਕਰਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। WHO ਨੇ ਸਪੱਸ਼ਟ ਕੀਤਾ ਹੈ ਕਿ ਹਾਲਾਂਕਿ ਇਸ ਨੂੰ ਅਜੇ ਮਹਾਮਾਰੀ ਨਹੀਂ ਐਲਾਨਿਆ ਗਿਆ, ਪਰ ਦੂਜੇ ਦੇਸ਼ਾਂ ਵਿੱਚ ਇਸ ਦੇ ਫੈਲਣ ਦੇ ਉੱਚ ਜੋਖਮ ਨੂੰ ਦੇਖਦੇ ਹੋਏ ਵਿਸ਼ਵ ਪੱਧਰ 'ਤੇ ਸਖ਼ਤ ਨਿਗਰਾਨੀ ਅਤੇ ਸਾਂਝੇ ਯਤਨਾਂ ਦੀ ਤੁਰੰਤ ਲੋੜ ਹੈ।
PUNJAB LOK SAMACHAARLOK SMACHARਪੰਜਾਬ ਲੋਕ ਸਮਾਚਾਰ
© Punjab Lok Samachar | All Rights Reserved

0 Comments